Thursday, January 8, 2009

ਸਾਹਿਤ ਦਾ ਇਬਲੀਸ

ਇਬਲੀਸ ਪੇਸ਼ੇ ਵਜੋਂ ਡਾਕਟਰ ਹੈ ਤੇ ਸ਼ੌਕ ਵਜੋਂ ਪਤਰਕਾਰ ਤੇ ਲੇਖਕ। ਉਹ ਆਪਣੇ ਨਾਮ ਦੇ ਉਲਟ ਬਹੁਤ ਮਿਠਬੋਲਡ਼ਾ ਅਤੇ ਜ਼ਹੀਨ ਹੈ। ਲੋਕਯਾਨ ਬਾਰੇ ਉਸਦੀ ਜਾਣਕਾਰੀ ਕਮਾਲ ਦੀ ਹੈ। ਨਾਗਮਣੀ ਦੀ ਪੈਦਾਇਸ਼ ਇਬਲੀਸ ਕਵਿਤਾ ਵੀ ਕਮਾਲ ਲਿਖਦਾ ਹੈ। ਆਪ ਹੀ ਦੇਖ ਲਓ-


ਕਾਲੀ ਵੇਈਂ

ਕਾਲੀ ਵੇਈ
ਉਹ ਵੇਈਂ ਏ
ਜਿਸਨੇ ਤਿੰਨ ਦਿਨ
ਸਮੁੰਦਰ ਨੂੰ
ਆਪਣਏ ਸੀਨੇ ਚ ਥਾਂ ਦਿਤੀ...

ਦੁਆ

ਉਡਦੇ ਜਾਂਦੇ ਜੁਗਨੂੰ ਨੂੰ
ਮੈਂ ਤਲੀ ਆਪਣੀ ਤੇ ਲੈ ਲਿਆ
ਸੋਚਦਾ ਹਾਂ
ਕਰਕੇ ਬੰਦ ਮੁਠੀ
ਕਰ ਲਵਾਂ ਨੂਰ ਨੂੰ
ਖੁਦ ਲਈ ਮੈਂ ਰਾਖਵਾਂ
ਪਰ ਸੋਚਦਾ ਹਾਂ
ਕਿ ਪੈ ਨਾ ਜਾਵੇ
ਵਕਤ ਦੇ ਘਰ ਚ ਹਨੇਰ...
ਉਡ਼ਾਅ ਦਿਤਾ ਮੈਂ ਉਸਨੂੰ
ਦੇ ਕੇ ਉਮਰ ਲੰਮੀ ਦੀ ਦੁਆ...

ਚਿਡ਼ੀ ਆਖਦੀ ਏ

ਘਰ ਦੀ ਸੁਆਣੀ ਨੇ
ਪਰਿੰਦਿਆਂ ਦੇ ਚੁਗਣ ਲਈ
ਵਿਹਡ਼ੇ ਵਿਚ ਚੋਗ ਖਿਲਾਰੀ ਏ
ਚਿਡ਼ੀ ਕਿੰਨੀ ਹੀ ਦੇਰ
ਬੂਹੇ ਦੇ ਤਖ਼ਤੇ
ਵਿਹਡ਼ੇ
ਅਤੇ ਵਿਹਡ਼ੇ ਵਿਚ ਉਗੇ
ਰੁਖ ਤੇ ਬੈਠ ਚਹਿਚਹਾਉਂਦੀ ਰਹੀ
ਬੋਲੀ, ਬੀਬਾ ਇੰਜ ਚੋਗ ਖਿਲਾਰ ਕੇ
ਤੂੰ ਸਾਡੀ ਦਿਨ ਭਰ ਦੀ ਤਲਾਸ਼ ਦਾ
ਕਤਲ ਨਾ ਕਰਿਆ ਕਰ...
-ਪੇਸ਼ਕਸ਼ ਅਸ਼ੋਕ ਅਜਨਬੀ

2 comments:

  1. ਖੁਸ਼ਾਮਦੀਦ ਭਾਈ
    ਬਸ ਲੱਗੇ ਰਹੋ
    ਨਵੀਵੇਸ਼ ਨਵਰਾਹੀ

    ReplyDelete
  2. ਇਬਲੀਸ ਹੁਰਾਂ ਦੀਆਂ ਕਵਿਤਾਵਾਂ ਪਾਠਕ ਨੂੰ ਸੋਚੀਂ ਲਾਉਂਦੀਆਂ ਹਨ | ਇਹਨਾਂ ਕਵਿਤਾਵਾਂ ਦਾ ਲਿੰਕ ਮੈਨੂੰ ਇਬਲੀਸ ਹੁਰਾਂ ਦੇ ਯੂ ਕੇ ਰਹਿੰਦੇ ਭਾਈ ਸਾਹਿਬ ਸ. ਅਵਤਾਰ ਸਿੰਘ ਸੈਂਭੀ ਨੇ ਦਿੱਤਾ ਸੀ | ਇਬਲੀਸ ਦੀਆਂ ਹੋਰ ਕਵਿਤਾਵਾਂ ਦੀ ਉਡੀਕ ਰਹੇਗੀ | 'ਨਕ਼ਸ਼ ' ਨੂੰ ਜਾਰੀ ਰੱਖੋ , ਆਨੇ-ਬਹਾਨੇ ਸਾਹਿਤਕ ਮਿੱਤਰਾਂ ਨਾਲ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਹਨ | ਧੰਨਵਾਦ ...............
    -ਰਾਜਿੰਦਰਜੀਤ (UK)

    ReplyDelete